ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਇੱਥੇ ਸਾਂਸਦ ਸੰਜੈ ਭਾਟਿਆ ਦੇ ਸਾਂਸਦ ਮੋਬਾਇਲ ਆਫਿਸ ਦਾ ਨਾਰਿਅਲ ਫੋੜ ਕੇ ਅਤੇ ਰਿਬਨ ਕੱਟ ਕੇ ਉਦਘਾਟਨ ਕੀਤਾ। ਇਸ ਪੋ੍ਰਗ੍ਰਾਮ ਵਿਚ ਮੁੱਖ ਮੰਤਰੀ ਰਿਹਾਇ੪ ਤੇ ਰਾਜਸਭਾ ਸਾਂਸਦ ਦੁਸ਼ਯੰਤ ਗੌਤਮ ਵੀ ਮੌਜੂਦ ਸਨ। ਇਸ ਮੌਕੇ ਤੇ ਮੁੱਖ ਮੰਤਰੀ ਨੇ ਕਿਹਾ ਕਿ ਜਨ ਭਲਾਈ ਲਈ ਇਹ ਸਾਂਸਦ ਦਾ ਚੰਗੀ ਅਤੇ ਨਵੀਂ ਵਰਤੋ ਹੈ। ਮੋਬਾਇਲ ਆਫਿਸ ਵਿਚ ਉਪਲਬਧ ਸਹੂਲਤਾਂ ਨਾਲ ਲੋਕਸਭਾ ਖੇਤਰ ਦੇ ਲੋਕਾਂ ਨੂੰ ਲਾਭ ਹੋਵੇਗਾ।
ਟੈਂਪੋ ਟਰੈਵਲਰ ਵਿਚ ਸਥਾਪਿਤ ਕੀਤੇ ਗਏ ਇਸ ਮੋਬਾਇਲ ਆਫਿਸ ਵਿਚ ਅਟੱਲ ਸੇਵਾ ਕੇਂਦਰ ਵੀ ਬਣਾਇਆ ਗਿਆ ਹੈ। ਇਸ ਨਾਲ ਖੇਤਰ ਦੇ ਲੋਕਾਂ ਨੂੰ ਅਟੱਲ ਸੇਵਾ ਕੇਂਦਰ ਨਾਲ ਜੁੜੀ ਸਹੂਲਤਾਂ ਦਾ ਮੌਕੇ ਤੇ ਲਾਭ ਮਿਲੇਗਾ। ਲੋਕਸਭਾ ਖੇਤਰ ਵਿਚ ਆਪਣੇ ਦੌਰੇ ਦੌਰਾਨ ਸਾਂਸਦ ਆਪਣੇ ਮੋਬਾਇਲ ਆਫਿਸ ਦੇ ਨਾਲ ਹੀ ਜਾਣਗੇ। ਆਫਿਸ ਨੂੰ ਵਾਈ ਫਾਈ ਸਹੂਲਤ ਨਾਲ ਵੀ ਲੈਸ ਕੀਤਾ ਗਿਆ ਹੈ। ਮੋਬਾਇਲ ਆਫਿਸ ਵੈਨ ਵਿਚ ਸਾਊਂਡ ਸਿਸਟਮ ਅਤੇ ਲਾਇਟਾਂ ਵੀ ਲਗਾਈਆਂ ਗਈਆਂ ਹਨ। ਮੋਬਾਇਲ ਆਫਿਸ ਵੈਨ ਤੇ ਸਾਂਸਦ ਦਾ ਪਰਸਨਲ ਮੋਬਾਇਲ ਨੰਬਰ ਵੀ ਦਰਜ ਕੀਤਾ ਗਿਆ ਹੈ।
ਵਰਨਣਯੋਗ ਹੈ ਕਿ ਕਰਨਾਲ ਦੇ ਸਾਂਸਦ ਪ੍ਰਯੋਗਧਰਮੀ ਹੈ। ਬੀਤ ਗਈ 11 ਜੁਲਾਈ ਤੋਂ ਉਨ੍ਹਾਂ ਨੇ ਆਪਣੇ ਲੋਕਸਭਾ ਖੇਤਰ ਵਿਚ ਹਰ ਸਿਰ ਹੈਲਮੇਟ ਯੋਜਨਾ ਚਲਾ ਰੱਖੀ ਹੈ। ਇਸ ਯੋਜਨਾ ਦੇ ਤਹਿਤ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਨੌਜੁਆਨ ਨੂੰ ਲਰਨਿੰਗ ਡਰਾਈਵਿੰਗ ਲਾਇਸੈਂਸ ਦੇ ਲਈ ਬਿਨੈ ਕਰਨ ਤੇ ਫਰੀ ਹੈਲਮੇਟ ਪ੍ਰਦਾਨ ਕੀਤਾ ਜਾਂਦਾ ਹੈ ਤਾਂ ਜੋ ਦੁਰਘਟਨਾ ਹੋਣ ਤੇ ਸਿਰ ਵਿਚ ਸੱਟ ਲਗਣ ਦੇ ਕਾਰਣ ਕਿਸੇ ਦੀ ਜਾਣ ਨਾ ਜਾਵੇ। ਇਸ ਤੋਂ ਇਲਾਵਾ, ਹੁਣ ਤਕ ਕਰਨਾਲ ਲੋਕਸਭਾ ਖੇਤਰ ਦੇ ਕਈ ਹਜਾਰ ਨੌਜੁਆਨਾਂ ਨੂੰ ਫਰੀ ਹੈਲਮੇਟ ਵੰਡੇ ਜਾ ਚੁੱਕੇ ਹਨ।